¡Sorpréndeme!

ਫਰੀਦਕੋਟ ਜੇਲ ਦੇ ਸਹਾਇਕ ਸੁਪਰਡੈਂਟ ਦੇ ਘਰ ਛਾਪਾ,6 ਲੱਖ ਦੀ ਡਰੱਗ ਮਨੀ ਬਰਾਮਦ |OneIndia Punjabi

2022-08-08 0 Dailymotion

ਫਰੀਦਕੋਟ ਜੇਲ ਦੇ ਸਹਾਇਕ ਸੁਪਰਡੈਂਟ ਬਿੰਨੀ ਟਾਂਕ ਨੂੰ 78 ਗ੍ਰਾਮ ਹੈਰੋਇਨ ਦੇ ਅੱਠ ਪੈਕਟਾਂ ਸਮੇਤ ਫੜਿਆ ਗਿਆ ਸੀ, ਜੋ ਕਿ ਉਸ ਦੇ ਹੱਥ ਵਿਚ ਇਕ ਫਾਈਲ ਵਿਚ ਕਾਗਜ਼ਾਂ ਵਿਚ ਛੁਪਾਇਆ ਹੋਇਆ ਸੀ । ਉਸ ਨੇ ਵਾਰਡਨ ਨਾਲ ਕਥਿਤ ਤੌਰ 'ਤੇ ਕੁੱਟਮਾਰ ਵੀ ਕੀਤੀ ਸੀ, ਪਰ ਉਸ ਨੂੰ ਫੜ ਲਿਆ ਗਿਆ । ਉਸ ਦੇ ਕਬਜ਼ੇ ਵਿੱਚੋਂ ਇੱਕ ਨਵਾਂ ਮੋਬਾਈਲ ਫ਼ੋਨ ਵੀ ਬਰਾਮਦ ਹੋਇਆ ਸੀ I ਤੇ ਹੁਣ ਪੁਲਿਸ ਨੇ ਫਰੀਦਕੋਟ ਮਾਡਰਨ ਜੇਲ ਦੇ ਓਸੇ ਸਹਾਇਕ ਸੁਪਰਡੈਂਟ ਦੇ ਕਹਿਣ 'ਤੇ ਉਸਦੀ ਰਿਹਾਇਸ਼ ਤੋਂ 6 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ, ਜਿਸ ਨੂੰ ਸ਼ਨੀਵਾਰ ਨੂੰ ਜੇਲ 'ਚ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਫਰੀਦਕੋਟ ਦੇ ਐਸਐਸਪੀ ਰਾਜਪਾਲ ਸਿੰਘ ਦੁਆਰਾ ਇਸ ਮਾਮਲੇ ਵਿਚ ਅਗਲੇਰੀ ਛਾਣਬੀਣ ਕੀਤੀ ਜਾ ਰਹੀਂ ਹੈ I